Friday 2 August 2013

ਕੱਲਸਟਰ ਪੱਧਰ ਮਾਡਲ ਮੁਕਾਬਲੇ(ਸਸ)


ਸ਼ੁਭਮ ਦੇ ਜਵਾਲਾਮੁਖੀ ਨੂੰ ਪਹਿਲਾ ਸਥਾਨ

Posted On August - 1 - 2013
ਮੁਕਾਬਲਿਆਂ ਦੇ ਜੇਤੂ ਵਿਦਿਆਰਥੀ ਅਧਿਆਪਕਾਂ ਨਾਲ
ਪੱਤਰ ਪ੍ਰੇਰਕ
ਸਰਦੂਲਗੜ੍ਹ,1 ਅਗਸਤ
ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਅਤੇ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਮਹੱਤਵਪੂਰਨ ਵਿਸ਼ਿਆਂ ਦੀ ਪੜ੍ਹਾਈ ਵਿਚ ਗੁਣਾਤਮਕ ਸੁਧਾਰ ਲਿਆਉਣ ਦੀ ਮੁਹਿੰਮ ਤਹਿਤ ਅੱਜ ਸਾਰੇ ਪੰਜਾਬ ਦੇ ਸਕੂਲਾਂ ਵਿਚ ਸਮਾਜਿਕ ਵਿਗਿਆਨ ਦੇ ਵਿਸ਼ੇ ਦੀ ਪੜ੍ਹਾਈ ਨੂੰ ਰੌਚਿਕ ਬਣਾਉਣ ਲਈ ਕਲੱਸਟਰ ਪੱਧਰ ’ਤੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਵਰਕਿੰਗ ਮਾਡਲ ਬਣਾ ਕੇ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਸਰਕਾਰੀ ਸੈਕੰਡਰੀ ਸਕੂਲ,ਕਰੰਡੀ ਕਲੱਸਟਰ ਵਿਚ ਵੀ ਅਜਿਹਾ ਹੀ ਇਕ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਸਰਕਾਰੀ ਸੈਕੰਡਰੀ ਸਕੂਲ ਕਰੰਡੀ,ਸੰਘਾ,ਖੈਰਾ ਖੁਰਦ ਅਤੇ ਆਹਲੂਪੁਰ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿਚ ਕਰੰਡੀ ਸਕੂਲ ਦੇ ਅੱਠਵੀ ਜਮਾਤ ਦੇ ਵਿਦਿਆਰਥੀ ਸ਼ੁਭਮ ਕੁਮਾਰ ਦਾ ਜਵਾਲਾਮੁਖੀ ਦਾ ਮਾਡਲ ਪਹਿਲੇ ਨੰਬਰ ’ਤੇ ਰਿਹਾ। ਸਰਕਾਰੀ ਹਾਈ ਸਕੂਲ ਖੈਰਾ ਖੁਰਦ ਦੀ ਵਿਦਿਆਰਥਣ ਪੂਜਾ ਰਾਣੀ ਦਾ ਮਾਡਲ ਦੂਜੇ ਨੰਬਰ ਅਤੇ ਸੰਘਾ ਸਕੂਲ ਦੇ ਵਿਦਿਆਰਥੀ ਗੋਪਾਲ ਦਾ ਮਾਡਲ ਤੀਸਰੇ ਨੰਬਰ ’ਤੇ ਰਿਹਾ। ਜੱਜਾਂ ਦੀ ਭੂੁਮਿਕਾ ਲੈਕਚਰਾਰ ਬਲਜੀਤ ਪਾਲ ਸਿੰਘ ਝੰਡਾ ਕਲਾਂ,ਕੁਲਦੀਪ ਸਿੰਘ ਆਹਲੂਪੁਰ ਅਤੇ ਮੈਡਮ ਸ਼੍ਰੇਸ਼ਠਾ ਦੇਵੀ ਸੰਘਾ ਨੇ ਨਿਭਾਈ।
ਜੇਤੂ ਵਿਦਿਆਰਥੀ ਹੁਣ ਜ਼ਿਲ੍ਹਾ ਪੱਧਰ ’ਤੇ ਹੋਣ ਵਾਲੇ ਮੁਕਾਬਲੇ ਵਿਚ ਭਾਗ ਲੈਣਗੇ। ਪ੍ਰਿੰਸੀਪਲ  ਵਿਜੈ ਕੁਮਾਰ ਨੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ। ਉਨ੍ਹਾਂ ਕਿਹਾ ਕਿ ਮੁਕਾਬਲੇ ਵਿੱਚ ਹਿੱਸਾ ਲੈ ਕੇ ਕਿਸੇ ਵੀ ਵਿਦਿਆਰਥੀ ਦੀ ਮੌਲਿਕਤਾ ਵਿੱਚ ਨਿਖਾਰ ਆਉਂਦਾ ਹੈ। ਦੂਸਰਿਆਂ ਦੀ ਯੋਗਤਾ ਵੇਖ ਕੇ ਵਿਦਿਆਰਥੀ ਦੀ ਆਪਣੀ ਯੋਗਤਾ ਵਧਦੀ ਹੈ ਅਤੇ ਕਾਬਲ ਹੋਣ ਲਈ ਵਿਦਿਆਰਥੀ ਹੋਰ ਮਿਹਨਤ ਕਰਦਾ ਹੈ।(ਪੰਜਾਬੀ ਟ੍ਰਿਬਿਉਨ 02/08/2013)