Friday 24 May 2013

ਕਵਿਤਾ ਉਚਾਰਣ ਮੁਕਾਬਲਾ

ਕਵਿਤਾ ਉਚਾਰਨ ਮੁਕਾਬਲੇ ਕਰਵਾਏ

Posted On May - 24 - 2013

ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੰਦੇ ਹੋਏ ਅਧਿਆਪਕ
ਪੱਤਰ ਪ੍ਰੇਰਕ
ਸਰਦੂਲਗੜ੍ਹ, 24 ਮਈ
ਸਿੱਖਿਆ ਵਿਭਾਗ ਤੇ ਸਰਵ ਸਿੱਖਿਆ ਅਭਿਆਨ ਵੱਲੋਂ ਸਾਂਝੇ ਤੌਰ ‘ਤੇ ਚਲਾਏ ਜਾ ਰਹੇ ਅੰਗਰੇਜ਼ੀ ਦੀ ਪੜ੍ਹਾਈ ਦੇ ਗੁਣਾਤਮਕ ਵਿਕਾਸ ਤਹਿਤ ਅੱਜ ਸੈਕੰਡਰੀ ਸਕੂਲ ਕਰੰਡੀ ਵਿੱਚ ਕਲੱਸਟਰ ਪੱਧਰ ਦੇ ਸਕੂਲਾਂ ਦਾ ਅੰਗਰੇਜ਼ੀ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਗਿਆ।ਜੱਜਮੈਂਟ ਦੀ ਜਿੰਮੇਵਾਰੀ ਬਲਜੀਤ ਪਾਲ ਸਿੰਘ ਲੈਕਚਰਾਰ,ਮੈਡਮ ਅੰਮ੍ਰਿਤਾ ਭੱਟੀ ਅਤੇ ਜਗਸੀਰ ਸਿੰਘ ਨੇ ਨਿਭਾਈ।
ਮੁਕਾਬਲੇ ਵਿੱਚ ਸਰਕਾਰੀ ਸੈਕੰਡਰੀ ਸਕੂਲ ਕਰੰਡੀ, ਸਰਕਾਰੀ ਸੈਕੰਡਰੀ ਸਕੂਲ ਸੰਘਾ, ਸਰਕਾਰੀ ਹਾਈ ਸਕੂਲ ਮਾਨਖੇੜਾ, ਸਰਕਾਰੀ ਹਾਈ ਸਕੂਲ ਖੈਰਾ ਖੁਰਦ, ਸਰਕਾਰੀ ਮਿਡਲ ਸਕੂਲ ਖੈਰਾ ਕਲਾਂ ਦੇ ਦਰਜਨਾਂ ਵਿਦਿਆਰਥੀਆਂ ਨੇ ਹਿੱਸਾ ਲਿਆ।
ਖੈਰਾ ਖੁਰਦ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਪਿੰਕੀ ਰਾਣੀ ਨੇ ਪਹਿਲਾ ਸਥਾਨ ਜਿੱਤਿਆ ਤੇ ਦੂਸਰੇ ਸਥਾਨ ‘ਤੇ ਸੈਕੰਡਰੀ ਸਕੂਲ ਕਰੰਡੀ ਦੀ ਮਾਂਗੀ ਦੇਵੀ ਰਹੀ। ਤੀਸਰਾ ਸਥਾਨ ਮਾਨਖੇੜਾ ਸਕੂਲ ਦੀ ਵਿਦਿਆਰਥਣ ਕਿਰਨਾ ਸ਼ਰਮਾ ਦੇ ਹਿੱਸੇ ਆਇਆ। ਮੰਚ ਸੰਚਾਲਨ ਅਧਿਆਪਕ ਹਰਜਿੰਦਰ ਸ਼ਰਮਾ ਨੇ ਕੀਤਾ। ਸਕੂਲ ਮੁਖੀ ਵਿਜੈ ਕੁਮਾਰ ਨੇ ਪਹਿਲੇ ਤਿੰਨ ਸਥਾਨ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ।
(ਪੰਜਾਬੀ ਟ੍ਰਿਬਿਊਨ 25/05/2013)

ਨਤੀਜਾ 10+2--2013

ਖ਼ਬਰ ਜੱਗਬਾਣੀ: 24/05/2013