Saturday 20 October 2012

ਮਿਤੀ 19/10/2012 ਨੂੰ ਤਹਿਸੀਲ ਪੱਧਰ ਤੇ ਹੋਏ ਵਿਗਿਆਨ ਮੁਕਾਬਲੇ ਵਿਚ ਸਕੂਲ ਦੇ ਜੇਤੂ ਵਿਦਿਆਰਥੀ ਪ੍ਰਿੰਸੀਪਲ ਅਤੇ ਸਟਾਫ ਨਾਲ

Wednesday 17 October 2012

ਮਿਤੀ 17/10/2012 ਨੂੰ ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਸਕੂਲ ਵਿਚ ਮਾਪੇ-ਅਧਿਆਪਕ ਸੰਸਥਾ ਦੀ ਮੀਟਿੰਗ ਹੋਈ।ਇਸ ਵਿਚ ਸਕੂਲ ਮੈਨੇਜਮੈਂਟ ਕਮੇਟੀ ਵੀ ਹਾਜ਼ਰ ਸੀ।ਵਿਦਿਆਰਥੀਆਂ ਦੇ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਵਿਚ ਪ੍ਰਗਤੀ ਤੋਂ ਜਾਣੂ ਕਰਵਾਇਆ ਗਿਆ ਅਤੇ ਸਕੂਲ ਵਿਚ ਦਰਪੇਸ਼ ਸਮੱਸਿਆਵਾਂ ਤੇ ਵੀ ਵਿਚਾਰ ਵਿਟਾਂਦਰਾ ਕੀਤਾ ਗਿਆ।ਸ੍ਰੀ ਵਿਜੈ ਕੁਮਾਰ,ਇੰਚਾਰਜ ਪ੍ਰਿੰਸੀਪਲ ਪਿੰਡ ਦੇ ਪਤਵੰਤਿਆਂ ਨਾਲ ਨਜ਼ਰ ਆ ਰਹੇ ਹਨ।

ਸਰਵ ਸਿੱਖਿਆ ਅਭਿਆਨ ਦੁਆਰਾ ਜਾਰੀ ਗਰਾਂਟ ਦੀ ਮਦਦ ਨਾਲ ਸਕੂਲ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਦੀਆ ਲੜਕੀਆਂ ਮਾਰਸ਼ਲ ਆਰਟ-ਕਰਾਟੇ ਦੀ ਟਰੇਨਿੰਗ ਲੈਂਦੀਆਂ ਹੋਈਆਂ

Monday 1 October 2012

ਪੰਜਾਬੀ ਟ੍ਰਿਬਿਉਨ(02/10/12)


 ਪਿੰਡ ਕਰੰਡੀ ਦੇ ਸਰਕਾਰੀ ਸਕੂਲ ਦੀ ਵੈੱਬਸਾਈਟ ਜਾਰੀ

Posted On October - 1 - 2012
ਪੱਤਰ ਪ੍ਰੇਰਕ
ਸਰਦੂਲਗੜ੍ਹ, 1 ਅਕਤੂਬਰ
ਪਿੰਡ ਕਰੰਡੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਆਪਣੀ ਵੈੱਬਸਾਈਟ ਜਾਰੀ ਕੀਤੀ ਹੈ। ਇਹ ਸਕੂਲ  ਸਰਦੂਲਗੜ੍ਹ ਖੇਤਰ ਦਾ ਪਹਿਲਾ ਅਜਿਹਾ ਸਕੂਲ ਬਣ ਗਿਆ ਹੈ, ਜਿਸ ਦੀ ਆਪਣੀ ਵੈੱਬਸਾਈਟ ਹੈ।
ਸਕੂਲ ਦੇ ਰਾਜਨੀਤੀ ਸ਼ਾਸਤਰ ਦੇ ਲੈਕਚਰਾਰ ਬਲਜੀਤਪਾਲ ਸਿੰਘ ਝੰਡਾ ਵੱਲੋਂ ਤਿਆਰ ਇਸ ਵੈੱਬਸਾਈਟ ਨੂੰ ਜ਼ਿਲ੍ਹਾ ਸਿੱਖਿਆ ਅਫਸਰ (ਅ) ਰਜਿੰਦਰਪਾਲ ਮਿੱਤਲ ਨੇ ਜਾਰੀ ਕੀਤਾ। ਸ੍ਰੀ ਮਿੱਤਲ ਨੇ ਬਲਜੀਤਪਾਲ ਸਿੰਘ ਅਤੇ ਸਾਰੇ ਸਕੂਲ ਨੂੰ ਵਧਾਈ ਦਿੱਤੀ।
ਬਲਜੀਤ ਪਾਲ ਸਿੰਘ ਨੇ ਦੱਸਿਆ ਕਿ ਪਹਿਲੀ ਸਟੇਜ ‘ਤੇ ਇਸ ਵੈੱਬਸਾਈਟ ਵਿੱਚ ਸਕੂਲ ਦਾ ਸੰਖੇਪ ਇਤਿਹਾਸ, ਵਿਦਿਆਰਥੀਆਂ ਅਤੇ ਸਟਾਫ ਦੇ ਵੇਰਵੇ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਸਕੂਲ ਸਮੇਂ ਤੋਂ ਬਾਅਦ ਇਸ ਵੈੱਬਸਾਈਟ ਨੂੰ ਅਪਡੇਟ ਕਰਦੇ ਹਨ। ਇਸ ਵੈੱਬਸਾਈਟ ਨੂੰ ਜੀ.ਐਸ.ਐਸ ਕਰੰਡੀ ਡਾਟ ਬਲਾਗਸਪਾਟ ਡਾਟ ਕਾਮ ਲਿੰਕ ‘ਤੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।