Tuesday 4 December 2012

ਡਾ.ਭੀਮ ਰਾਓ ਅੰਬੇਦਕਰ ਜੈਅੰਤੀ

ਡਾ.ਭੀਮ ਰਾਓ ਅੰਬੇਦਕਰ ਜੈਅੰਤੀ ਮੌਕੇ ਕਲੱਸਟਰ ਪੱਧਰ ਸਕੂਲਾਂ ਦੇ ਵਿਦਿਆਰਥੀਆਂ ਦੇ ਭਾਸ਼ਣ ਪ੍ਰਤੀਯੋਗਤਾ ਮੁਕਾਬਲੇ ਦੌਰਾਨ ਪ੍ਰਤੀਯੋਗੀ ਸਟੇਜ ਤੇ ਸ੍ਰੀ ਹਰਜਿੰਦਰ ਸ਼ਰਮਾ ਜੀ ਨਾਲ(ਮਿਤੀ 04/12/2012)

Wednesday 28 November 2012

ਆਫਤ ਪ੍ਰਬੰਧਨ ਦਿਵਸ


ਮਿਤੀ 26/11/2012 ਨੂੰ ਸਕੂਲ ਵਿਚ ਆਫਤ ਪ੍ਰਬੰਧਨ ਬਾਰੇ ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਨੂੰ ਜਾਣਕਾਰੀ ਦੇ ਰਹੇ ਸੰਸਥਾ ਦੇ ਅਧਿਕਾਰੀ

Tuesday 20 November 2012

ਨਸ਼ਾ ਵਿਰੋਧੀ ਮੁਹਿੰਮ-ਦੂਸਰਾ ਦਿਨ

ਨਸ਼ਾ ਵਿਰੋਧੀ ਮੁਹਿੰਮ ਦੂਸਰਾ ਦਿਨ-ਸ੍ਰੀ ਰਜਿੰਦਰਪਾਲ ਮਿੱਤਲ,ਜਿਲ੍ਹਾ ਸਿੱਖਿਆ ਅਫਸਰ(ਐ ਸਿ)ਮਾਨਸਾ,ਪ੍ਰਿੰਸੀਪਲ ਸ੍ਰੀ ਵਿਜੇ ਕੁਮਾਰ,ਮੈਂਬਰ ਸ੍ਰੀ ਰਾਮ ਕੁਮਾਰ,ਸ੍ਰੀ ਹਰਜਿੰਦਰ ਸ਼ਰਮਾ ਜੀ  ਸਕੂਲ ਦੇ ਵਿਦਿਆਰਥੀਆਂ ਦੀ ਨਸ਼ਾ ਰੋਕਥਾਮ ਰੈਲੀ ਨੂੰ ਰਵਾਨਾ ਕਰਨ ਸਮੇਂ

Monday 19 November 2012

ਨਸ਼ਾ ਵਿਰੋਧੀ ਮੁਹਿੰਮ

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਨਸ਼ਾ ਵਿਰੋਧੀ ਮੁਹਿੰਮ ਦੇ ਪਹਿਲੇ ਦਿਨ 19/11/12 ਨੂੰ ਸਕੂਲ ਦੇ ਵਿਦਿਆਰਥੀ ਆਪਣੀਆਂ ਮੌਕੇ ਤੇ ਬਣਾਈਆਂ ਪੇਂਟਿੰਗਜ਼ ਨਾਲ ਪਿੰਸੀਪਲ ਸ੍ਰੀ ਵਿਜੈ ਕੁਮਾਰ ਅਤੇ ਸਟਾਫ ਨਾਲ

Thursday 8 November 2012

ਵਰਦੀਆਂ ਵੰਡ ਸਮਾਗਮ

ਮਿਤੀ 08/11/12 ਨੂੰ ਸਰਵ ਸਿੱਖਿਆ ਅਭਿਆਨ ਤਹਿਤ ਗਰਾਂਟ ਵਿਚੋਂ ਛੇਵੀਂ ਤੋਂ ਅੱਠਵੀ ਜਮਾਤ ਦੇ ਵਿਦਿਆਰਥੀਆਂ ਨੂੰ ਮੁਫਤ ਵਰਦੀਆਂ ਵੰਡਣ ਸਮੇਂ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨਾਲ ਪ੍ਰਿੰਸੀਪਲ ਅਤੇ ਸਟਾਫ

Sunday 4 November 2012

ਪ੍ਰਿੰਸੀਪਲ ਸ੍ਰੀ ਹਰਿੰਦਰ ਸਿੰਘ ਭੁੱਲਰ,ਪੀ.ਈ.ਐੱਸ-1

ਪ੍ਰਿੰਸੀਪਲ ਸ੍ਰੀ ਹਰਿੰਦਰ ਸਿੰਘ ਭੁੱਲਰ,ਪੀ.ਈ.ਐੱਸ-1  ਜਿੰਨ੍ਹਾ ਨੇ ਮਿਤੀ 03/11/12 ਨੂੰ ਬਤੌਰ ਡੀ.ਡੀ.ਓ. ਸਰਕਾਰੀ ਸੈਕੰਡਰੀ ਸਕੂਲ,ਕਰੰਡੀ ਦਾ ਚਾਰਜ ਭਾਰ ਵੀ ਸੰਭਾਲ ਲਿਆ ਹੈ।

Thursday 1 November 2012

ਜਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ-2012

ਜਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ-2012 ਦੌਰਾਨ ਦਸਵੀਂ ਜਮਾਤ ਦੇ ਵਿਦਿਅਰਥੀ ਅਜੈਬ ਸਿੰਘ ਨੇ
ਦੇ ਸਬ-ਥੀਮ-6(ਗਣਿਤਕ ਪ੍ਰਤੀਰੂਪਤਾ) ਵਿਚੋਂ ਜਿਲ੍ਹੇ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ।ਫੋਟੋ ਵਿਚ ਪਿੰਸੀਪਲ ਸ੍ਰੀ ਵਿਜੈ ਕੁਮਾਰ,ਸਾਇੰਸ ਮਾਸਟਰ ਸ੍ਰੀ ਮਨੋਹਰ ਲਾਲ ਅਤੇ ਮੈਥ ਮਿਸਟ੍ਰੈਸ ਸ੍ਰੀਮਤੀ ਕਿਰਨਾ ਰਾਣੀ ਜੇਤੂ ਵਿਦਿਆਰਥੀ ਨਾਲ ਖੜੇ ਹਨ।

Saturday 20 October 2012

ਮਿਤੀ 19/10/2012 ਨੂੰ ਤਹਿਸੀਲ ਪੱਧਰ ਤੇ ਹੋਏ ਵਿਗਿਆਨ ਮੁਕਾਬਲੇ ਵਿਚ ਸਕੂਲ ਦੇ ਜੇਤੂ ਵਿਦਿਆਰਥੀ ਪ੍ਰਿੰਸੀਪਲ ਅਤੇ ਸਟਾਫ ਨਾਲ

Wednesday 17 October 2012

ਮਿਤੀ 17/10/2012 ਨੂੰ ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਸਕੂਲ ਵਿਚ ਮਾਪੇ-ਅਧਿਆਪਕ ਸੰਸਥਾ ਦੀ ਮੀਟਿੰਗ ਹੋਈ।ਇਸ ਵਿਚ ਸਕੂਲ ਮੈਨੇਜਮੈਂਟ ਕਮੇਟੀ ਵੀ ਹਾਜ਼ਰ ਸੀ।ਵਿਦਿਆਰਥੀਆਂ ਦੇ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਵਿਚ ਪ੍ਰਗਤੀ ਤੋਂ ਜਾਣੂ ਕਰਵਾਇਆ ਗਿਆ ਅਤੇ ਸਕੂਲ ਵਿਚ ਦਰਪੇਸ਼ ਸਮੱਸਿਆਵਾਂ ਤੇ ਵੀ ਵਿਚਾਰ ਵਿਟਾਂਦਰਾ ਕੀਤਾ ਗਿਆ।ਸ੍ਰੀ ਵਿਜੈ ਕੁਮਾਰ,ਇੰਚਾਰਜ ਪ੍ਰਿੰਸੀਪਲ ਪਿੰਡ ਦੇ ਪਤਵੰਤਿਆਂ ਨਾਲ ਨਜ਼ਰ ਆ ਰਹੇ ਹਨ।

ਸਰਵ ਸਿੱਖਿਆ ਅਭਿਆਨ ਦੁਆਰਾ ਜਾਰੀ ਗਰਾਂਟ ਦੀ ਮਦਦ ਨਾਲ ਸਕੂਲ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਦੀਆ ਲੜਕੀਆਂ ਮਾਰਸ਼ਲ ਆਰਟ-ਕਰਾਟੇ ਦੀ ਟਰੇਨਿੰਗ ਲੈਂਦੀਆਂ ਹੋਈਆਂ

Monday 1 October 2012

ਪੰਜਾਬੀ ਟ੍ਰਿਬਿਉਨ(02/10/12)


 ਪਿੰਡ ਕਰੰਡੀ ਦੇ ਸਰਕਾਰੀ ਸਕੂਲ ਦੀ ਵੈੱਬਸਾਈਟ ਜਾਰੀ

Posted On October - 1 - 2012
ਪੱਤਰ ਪ੍ਰੇਰਕ
ਸਰਦੂਲਗੜ੍ਹ, 1 ਅਕਤੂਬਰ
ਪਿੰਡ ਕਰੰਡੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਆਪਣੀ ਵੈੱਬਸਾਈਟ ਜਾਰੀ ਕੀਤੀ ਹੈ। ਇਹ ਸਕੂਲ  ਸਰਦੂਲਗੜ੍ਹ ਖੇਤਰ ਦਾ ਪਹਿਲਾ ਅਜਿਹਾ ਸਕੂਲ ਬਣ ਗਿਆ ਹੈ, ਜਿਸ ਦੀ ਆਪਣੀ ਵੈੱਬਸਾਈਟ ਹੈ।
ਸਕੂਲ ਦੇ ਰਾਜਨੀਤੀ ਸ਼ਾਸਤਰ ਦੇ ਲੈਕਚਰਾਰ ਬਲਜੀਤਪਾਲ ਸਿੰਘ ਝੰਡਾ ਵੱਲੋਂ ਤਿਆਰ ਇਸ ਵੈੱਬਸਾਈਟ ਨੂੰ ਜ਼ਿਲ੍ਹਾ ਸਿੱਖਿਆ ਅਫਸਰ (ਅ) ਰਜਿੰਦਰਪਾਲ ਮਿੱਤਲ ਨੇ ਜਾਰੀ ਕੀਤਾ। ਸ੍ਰੀ ਮਿੱਤਲ ਨੇ ਬਲਜੀਤਪਾਲ ਸਿੰਘ ਅਤੇ ਸਾਰੇ ਸਕੂਲ ਨੂੰ ਵਧਾਈ ਦਿੱਤੀ।
ਬਲਜੀਤ ਪਾਲ ਸਿੰਘ ਨੇ ਦੱਸਿਆ ਕਿ ਪਹਿਲੀ ਸਟੇਜ ‘ਤੇ ਇਸ ਵੈੱਬਸਾਈਟ ਵਿੱਚ ਸਕੂਲ ਦਾ ਸੰਖੇਪ ਇਤਿਹਾਸ, ਵਿਦਿਆਰਥੀਆਂ ਅਤੇ ਸਟਾਫ ਦੇ ਵੇਰਵੇ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਸਕੂਲ ਸਮੇਂ ਤੋਂ ਬਾਅਦ ਇਸ ਵੈੱਬਸਾਈਟ ਨੂੰ ਅਪਡੇਟ ਕਰਦੇ ਹਨ। ਇਸ ਵੈੱਬਸਾਈਟ ਨੂੰ ਜੀ.ਐਸ.ਐਸ ਕਰੰਡੀ ਡਾਟ ਬਲਾਗਸਪਾਟ ਡਾਟ ਕਾਮ ਲਿੰਕ ‘ਤੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।

Tuesday 25 September 2012

ਸਕੂਲ ਦੀ ਵੈਬਸਾਈਟ ਦਾ ਉਦਘਾਟਨ ਕਰਦੇ ਹੋਏ ਸ੍ਰੀ ਰਜਿੰਦਰਪਾਲ ਮਿੱਤਲ,ਪੀ.ਈ.ਐਸ-1 ਅਤੇ ਉਹਨਾਂ ਦੇ ਨਾਲ ਨਜ਼ਰ ਆ ਰਹੇ ਹਨ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਸ੍ਰੀ ਵਿਜੈ ਕੁਮਾਰ ਜੀ

Thursday 20 September 2012

ਮਿਤੀ 20/09/2012 ਨੂੰ  ਸਕੂਲ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ ਤਪਦਿਕ ਵਰਗੀ ਨਾਮੁਰਾਦ ਬਿਮਾਰੀ ਦੀਆਂ ਅਲਾਂਮਤਾਂ ਅਤੇ ਇਲਾਜ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ।

Wednesday 19 September 2012

ਸਸਸ ਕਰੰਡੀ(ਮਾਨਸਾ) ਵਿਖੇ ਐਜੂਸੈਟ ਰਾਹੀਂ ਜਾਣਕਾਰੀ ਲੈਂਦੇ ਵਿਦਿਆਰਥੀ