Tuesday, 27 August 2013

ਜੱਗਬਾਣੀ 28/08/2013....ਅਖਬਾਰ ਦੀ ਗਲਤੀ ਕਾਰਨ ਫੋਟੋ ਗਲਤ ਲੱਗੀ ਹੈ।

Friday, 2 August 2013

ਕਲੱਸਟਰ ਪੱਧਰ ਮਾਡਲ ਮੁਕਾਬਲੇ(ਸਸ)

(ਜੱਗਬਾਣੀ 03/08/2013)

ਕੱਲਸਟਰ ਪੱਧਰ ਮਾਡਲ ਮੁਕਾਬਲੇ(ਸਸ)


ਸ਼ੁਭਮ ਦੇ ਜਵਾਲਾਮੁਖੀ ਨੂੰ ਪਹਿਲਾ ਸਥਾਨ

Posted On August - 1 - 2013
ਮੁਕਾਬਲਿਆਂ ਦੇ ਜੇਤੂ ਵਿਦਿਆਰਥੀ ਅਧਿਆਪਕਾਂ ਨਾਲ
ਪੱਤਰ ਪ੍ਰੇਰਕ
ਸਰਦੂਲਗੜ੍ਹ,1 ਅਗਸਤ
ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਅਤੇ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਮਹੱਤਵਪੂਰਨ ਵਿਸ਼ਿਆਂ ਦੀ ਪੜ੍ਹਾਈ ਵਿਚ ਗੁਣਾਤਮਕ ਸੁਧਾਰ ਲਿਆਉਣ ਦੀ ਮੁਹਿੰਮ ਤਹਿਤ ਅੱਜ ਸਾਰੇ ਪੰਜਾਬ ਦੇ ਸਕੂਲਾਂ ਵਿਚ ਸਮਾਜਿਕ ਵਿਗਿਆਨ ਦੇ ਵਿਸ਼ੇ ਦੀ ਪੜ੍ਹਾਈ ਨੂੰ ਰੌਚਿਕ ਬਣਾਉਣ ਲਈ ਕਲੱਸਟਰ ਪੱਧਰ ’ਤੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਵਰਕਿੰਗ ਮਾਡਲ ਬਣਾ ਕੇ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਸਰਕਾਰੀ ਸੈਕੰਡਰੀ ਸਕੂਲ,ਕਰੰਡੀ ਕਲੱਸਟਰ ਵਿਚ ਵੀ ਅਜਿਹਾ ਹੀ ਇਕ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਸਰਕਾਰੀ ਸੈਕੰਡਰੀ ਸਕੂਲ ਕਰੰਡੀ,ਸੰਘਾ,ਖੈਰਾ ਖੁਰਦ ਅਤੇ ਆਹਲੂਪੁਰ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿਚ ਕਰੰਡੀ ਸਕੂਲ ਦੇ ਅੱਠਵੀ ਜਮਾਤ ਦੇ ਵਿਦਿਆਰਥੀ ਸ਼ੁਭਮ ਕੁਮਾਰ ਦਾ ਜਵਾਲਾਮੁਖੀ ਦਾ ਮਾਡਲ ਪਹਿਲੇ ਨੰਬਰ ’ਤੇ ਰਿਹਾ। ਸਰਕਾਰੀ ਹਾਈ ਸਕੂਲ ਖੈਰਾ ਖੁਰਦ ਦੀ ਵਿਦਿਆਰਥਣ ਪੂਜਾ ਰਾਣੀ ਦਾ ਮਾਡਲ ਦੂਜੇ ਨੰਬਰ ਅਤੇ ਸੰਘਾ ਸਕੂਲ ਦੇ ਵਿਦਿਆਰਥੀ ਗੋਪਾਲ ਦਾ ਮਾਡਲ ਤੀਸਰੇ ਨੰਬਰ ’ਤੇ ਰਿਹਾ। ਜੱਜਾਂ ਦੀ ਭੂੁਮਿਕਾ ਲੈਕਚਰਾਰ ਬਲਜੀਤ ਪਾਲ ਸਿੰਘ ਝੰਡਾ ਕਲਾਂ,ਕੁਲਦੀਪ ਸਿੰਘ ਆਹਲੂਪੁਰ ਅਤੇ ਮੈਡਮ ਸ਼੍ਰੇਸ਼ਠਾ ਦੇਵੀ ਸੰਘਾ ਨੇ ਨਿਭਾਈ।
ਜੇਤੂ ਵਿਦਿਆਰਥੀ ਹੁਣ ਜ਼ਿਲ੍ਹਾ ਪੱਧਰ ’ਤੇ ਹੋਣ ਵਾਲੇ ਮੁਕਾਬਲੇ ਵਿਚ ਭਾਗ ਲੈਣਗੇ। ਪ੍ਰਿੰਸੀਪਲ  ਵਿਜੈ ਕੁਮਾਰ ਨੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ। ਉਨ੍ਹਾਂ ਕਿਹਾ ਕਿ ਮੁਕਾਬਲੇ ਵਿੱਚ ਹਿੱਸਾ ਲੈ ਕੇ ਕਿਸੇ ਵੀ ਵਿਦਿਆਰਥੀ ਦੀ ਮੌਲਿਕਤਾ ਵਿੱਚ ਨਿਖਾਰ ਆਉਂਦਾ ਹੈ। ਦੂਸਰਿਆਂ ਦੀ ਯੋਗਤਾ ਵੇਖ ਕੇ ਵਿਦਿਆਰਥੀ ਦੀ ਆਪਣੀ ਯੋਗਤਾ ਵਧਦੀ ਹੈ ਅਤੇ ਕਾਬਲ ਹੋਣ ਲਈ ਵਿਦਿਆਰਥੀ ਹੋਰ ਮਿਹਨਤ ਕਰਦਾ ਹੈ।(ਪੰਜਾਬੀ ਟ੍ਰਿਬਿਉਨ 02/08/2013)

Saturday, 27 July 2013

ਐਨ ਐਸ ਐਸ ਗਤੀਵਿਧੀਆਂ


ਸਕੂਲ ਵਿੱਚ ਰਾਸ਼ਟਰੀ ਸੇਵਾ ਯੋਜਨਾ ਦਾ ਯੂਨਿਟ ਕਾਇਮ

Posted On July - 27 - 2013
ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰ ਤੇ ਸਕੂਲ ਮੁਖੀ ਪੌਦੇ ਲਾਉਂਦੇ ਹੋਏ
ਪੱਤਰ ਪ੍ਰੇਰਕ
ਸਰਦੂਲਗੜ੍ਹ, 27 ਜੁਲਾਈ
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਘਵੀਰ ਸਿੰਘ ਮਾਨ ਦੀ ਰਹਿਨੁਮਾਈ ਹੇਠ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੰਡੀ ਵਿੱਚ ਰਾਸ਼ਟਰੀ ਸੇਵਾ ਯੋਜਨਾ (ਐਨ.ਐਸ.ਐਸ.) ਦਾ ਇੱਕ ਯੁਨਿਟ ਕਾਇਮ ਕੀਤਾ ਗਿਆ। ਸਕੂਲ ਦੇ ਲੈਕਚਰਾਰ ਬਲਜੀਤ ਪਾਲ ਸਿੰਘ ਝੰਡਾ ਨੂੰ ਇਸ ਦੀ ਅਗਵਾਈ ਸੰਭਾਲੀ ਗਈ ਹੈ।
ਆਪਣੇ ਸੰਬੋਧਨ ਦੌਰਾਨ ਇੰਚਾਰਜ ਬਲਜੀਤ ਪਾਲ ਸਿੰਘ ਨੇ ਕਿਹਾ ਸਕੂਲ ਵਿੱਚ ਇਸ ਇਕਾਈ ਦੇ ਸਥਾਪਤ ਹੋਣ ਨਾਲ ਵਿਦਿਆਰਥੀਆਂ ਵਿੱਚ ਰਾਸ਼ਟਰੀ ਏਕਤਾ ਦੀ ਭਾਵਨਾ ਅਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਵਧ-ਚੜ੍ਹ ਕੇ ਭਾਗ ਲੈਣ ਦੀ ਰੁਚੀ ਪੈਦਾ ਹੋਵੇਗੀ। ਇਕਾਈ ਦੀ ਸਥਾਪਨਾ ਤੋਂ ਬਾਅਦ ਸਕੂਲ ਦੇ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਕੂਲ ਵਿੱਚ ਛਾਂ ਦਾਰ ਅਤੇ ਫੁੱਲਦਾਰ ਬੂਟੇ ਲਗਾਏ। ਬੂਟੇ ਲਗਾਉਣ ਦਾ ਸ਼ੁਭ ਆਰੰਭ ਸਕੂਲ ਮੁਖੀ ਵਿਜੈ ਕੁਮਾਰ ਮਲਹੋਤਰਾ ਨੇ ਕੀਤਾ। ਵਿਦਿਆਰਥੀਆਂ ਨੇ ਨਵੇਂ ਬੂਟੇ ਲਗਾਉਣ ਦੇ ਨਾਲ ਹੀ ਪੁਰਾਣੇ ਬੂਟਿਆਂ ਦੀ ਸਾਂਭ- ਸੰਭਾਲ ਲਈ ਵਾੜ ਕੀਤੀ ਅਤੇ ਮੀਂਹ ਦਾ ਪਾਣੀ ਸਾਂਭਣ ਲਈ ਟੋਏ ਬਣਾਏ। ਰਾਸ਼ਟਰੀ ਸੇਵਾ ਯੋਜਨਾ ਦੇ ਨਵੇਂ ਯੂਨਿਟ ਨੇ ਬਰਸਾਤਾਂ ਦੇ ਮੌਸਮ ਦੌਰਾਨ ਇੱਕ ਸੌ ਦੇ ਕਰੀਬ ਹੋਰ ਬੂਟੇ ਲਗਾਉਣ ਦਾ ਪ੍ਰਣ ਕੀਤਾ। ਪ੍ਰੋਗਰਾਮ ਅਫ਼ਸਰ ਬਲਜੀਤ ਪਾਲ ਸਿੰਘ ਨੇ ਦੱਸਿਆ ਕਿ ਅਗਲੇ ਦਿਨਾਂ ਵਿੱਚ ਵਲੰਟੀਅਰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀ ਸਫ਼ਾਈ ਕਰਨਗੇ ਅਤੇ  ਚੇਤਨਾ ਕੈਂਪ ਵੀ ਲਗਾਏ ਜਾਣਗੇ। ਇਸ ਮੌਕੇ ਡੀ.ਪੀ.ਈ. ਗੁਰਸੇਵਕ ਸਿੰਘ,ਲੈਕਚਰਾਰ ਰਾਮ ਸਿੰਘ, ਹਰਬੰਸ ਸਿੰਘ, ਰਾਜਿੰਦਰ ਕੁਮਾਰ ਅਤੇ ਮੈਡਮ ਦਰਸ਼ਨਾ ਦੇਵੀ, ਕਮਲਜੀਤ ਕੌਰ, ਹਰਕੇਸ਼ ਰਾਣੀ ਅਤੇ ਸਕੂਲ ਦੇ ਵਿਦਿਆਰਥੀ ਮੌਜੂਦ ਸਨ।(ਪੰਜਾਬੀ ਟ੍ਰਿਰਬਿਊਨ 28/7/2013)

Wednesday, 12 June 2013

ਸਲਾਨਾ ਨਤੀਜਾ 2013-ਦਸਵੀਂ

ਸਰਦੂਲਗੜ੍ਹ (ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੰਡੀ ਦਾ ਦਸਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ। ਲੈਕਚਰਾਰ ਬਲਜੀਤ ਪਾਲ ਸਿੰਘ ਨੇ ਦੱਸਿਆ ਕਿ ਬੋਰਡ ਵੱਲੋਂ ਅਲਾਨੇ ਗਏ ਨਤੀਜੇ ਵਿੱਚ ਸਕੂਲ ਦੇ ਪ੍ਰੀਖਿਆ ਦੇਣ ਵਾਲੇ ਸਾਰੇ ਵਿਦਿਆਰਥੀ ਪਾਸ ਹੋ ਗਏ ਹਨ। ਬਲਵਿੰਦਰ ਨੇ 526 ਅੰਕ ਲੈ ਕੇ ਪਹਿਲਾ ,ਅਨੀਤਾ ਨੇ 525 ਅੰਕ ਲੈ ਕੇ ਦੂਸਰਾ ਅਤੇ ਤੀਸਰੇ ਸਥਾਨ ’ਤੇ ਅਨੀਤਾ ਰਹੀ।
(ਖਬਰ ਪੰਜਾਬੀ ਟ੍ਰਿਬਿਊਨ 06/06/2013)